Punjab Judicial Services Exam Mains 2023 (Punjabi)
Candidates preparing for Punjab Judicial Services Exam should solve the Punjab Judicial Services Exam Mains 2023 Paper (Punjabi) and other previous year question papers before they face Prelims and Mains.
Candidates preparing for Punjab Judicial Services Exam should solve the Punjab Judicial Services Exam Mains 2023 Paper (Punjabi) and other previous year question papers before they face Prelims and Mains.
It also gives an idea about the syllabus and how to prepare the subjects by keeping the previous year's questions in mind. All toppers are mindful and cognizant of the types of questions asked by the PCS (JB), to be aware of the various different tricks and types of questions. This should be done by every aspirant when starting their preparation. It is very important to have an overall understanding of the pattern and design of questions.
Punjab Judicial Services Exam Mains 2023 (Punjabi)
Only practising the authentic question papers will give you a real feel of the pattern and style of the questions. Here's Punjab Judicial Services Exam Mains 2023 Paper (Punjabi).
Punjab Judicial Services Mains Written Examination 2023
Punjabi
ਪੰਜਾਬ ਸਿਵਲ ਸੇਵਾਵਾਂ (1) ਸ਼ਾਖਾ) ਮੈਨ ਪ੍ਰੀਖਿਆ, 2023
Time: Three Hours
ਸਮਾਂ 3 ਘੰਟੇ
Maximum Marks: 150
ਜੂਨ ਐਕਟ 150
Instructions for candidates:
- Attempt ALL the questions in the same order in which they appear in the question paper.
- Marks for individual questions are indicated against each question.
- Support your answers with relevant provisions and case law.
- No extra answer sheet will be provided.
ਪ੍ਰੀਖਿਆਰਥੀਆਂ ਲਈ ਹਦਾਇਤਾਂ:
- ਸਾਰੇ ਪ੍ਰਸ਼ਨ ਕਰਨ ਜਰੁਗ ਹਨ ਅਤੇ ਪ੍ਰਸ਼ਨ ਪੱਤਰ ਵਿੱਚ ਦਿੱਤੀ ਤਰਤੀਬ ਮੁ ਜਾਣ|
- ਸਾਰੇ ਪ੍ਰਸ਼ਨ ਦੇ ਅੱਗੇ ਅੰਕਾਂ ਬਾਰੇ ਵਿਆਖਿਆ ਦਿੱਤੀ ਗਈ ਹੈ।
- ਉੱਤਰ-ਕਾਪੀ ਵਿੱਚ ਕਿਸੇ ਤਰਾਂ ਦਾ ਹੋਈ ਲਾਈਟਰ ਜਾਂ ਨਿਸ਼ਾਨ ਲਗਾਉਣਾ ਮਨਾਂ ਹੈ।
- ਵਾਧੂ ਉੱਤਰ ਕਾਪੀ ਨਹੀਂ ਦਿੱਤੀ ਜਾਵੇਗੀ।
ਪ੍ਰਸ਼ਨ:1
ਹੇਠ ਲਿਖੇ ਪੈਰ੍ਹੇ ਦਾ ਪੰਜਾਬੀ ਅਨੁਵਾਦ ਕਰੋ:
We who live in the present-day world are proud to call ourselves civilized. Is it because we live and dress better than our forefathers? Of course, we have the advantages of the invention of science which our ancestors had never known. But let us ask ourselves, "Has science solved our problems?" Frankly speaking the answer is 'No'. In fact, science has added to our worries. Perhaps, now, we can kill more easily and swiftly than ever before. And then we have not given up the old habit of fighting. That is why we have wars after every decade or two. If we wish to be really civilized, let us learn to live in peace. Let us achieve the brotherhood of man. (10 ਨੰਬਰ )
ਪ੍ਰਸ਼ਨ:2
ਹੇਠ ਲਿਖੇ ਕਾਵਿ-ਟੋਟੇ ਦੀ ਵਿਆਖਿਆ ਆਪਣੇ ਸ਼ਬਦਾਂ ਵਿਚ ਕਰੋ:
(ੳ) ਸਾਬਣ ਲਾ ਲਾ ਧੋਤਾ ਕਲਾ,
ਦੁੱਧ ਦਹੀਂ ਵਿਚ ਪਾਇਆ,
ਰੰਗ ਨ ਬੇਸ ਵਟਾਇਆ
ਵਿੱਛੜ ਕੇ ਕਾਲਖ ਸੀ ਆਈ;
ਖੁੰਬ ਚਾੜ੍ਹ ਰੰਗਣ ਭੀ ਧਰਿਆ
ਬਿਨ ਮਿਲਿਆਂ ਨਹੀਂ ਲਹਿੰਦੀ:
ਅੰਗ ਅੰਗ ਦੇ ਲਾਕੇ ਵੇਖੋ
ਚੜ੍ਹਦਾ ਰੂਪ ਸਵਾਇਆ। (5 ਨੰਬਰ)
(ਅ) ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਲਿਖੋ:
1. ਜੋ ਵਿਆਜ ਤੇ ਰੁਪਇਆ ਲਏ।
2. ਪਿਓ ਦਾਦੇ ਦੀ ਗੱਲ
3. ਜਿਹੜਾ ਹਰ ਥਾਂ ਮੌਜੂਦ ਹੋਵੇ
4. ਜਿਹੜੀ ਗੱਲ ਬਹੁਤ ਵਧਾ ਚੜਾ ਕੇ ਆਖੀ ਜਾਵੇ
5. ਜਿਹੜਾ ਕਈ ਰੂਪ ਧਾਰਨ ਕਰ ਲਵੇ (5 ਨੰਬਰ)
ਪ੍ਰਸ਼ਨ:3
ਹੇਠ ਲਿਖੇ ਸ਼ਬਦਾਂ ਦਾ ਵਿਰੋਧੀ ਸ਼ਬਦ ਲਿਖੋ:
(ੳ) 1. ਗੁਪਤ
2. ਤਿੱਖਾ
3. ਬਹਾਦਰ
4. ਲਹਿੰਦਾ
5. ਲੋੜਵੰਦ (5 ਨੰਬਰ)
(ਅ) ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ
1. ਤਰੀਜੀਬ
2. ਘਬਰਾਹਟ
3. ਸ਼ਤਰੀ
4. ਸੰਸ
5. ਦੁਪਿਹਰ (5 ਨੰਬਰ)
ਪ੍ਰਸ਼ਨ:4
ਹੇਠ ਲਿਖੇ ਪੈਰ੍ਹੇ ਦੀ 1/3 ਸ਼ਬਦਾਂ ਵਿੱਚ ਸੰਖੇਪ ਰਚਨਾ ਕਰੋ ਤੇ ਢੁੱਕਵਾਂ ਸਿਰਲੇਖ ਵੀ ਦਿਓ
ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਕੋਠੇ ਨੂੰ ਨਹੀਂ ਕਹਿੰਦੇ। 'ਘਰ' ਤ ਭਾਵ ਉਹ ਥਾਂ ਹੈ, ਜਿੱਥੇ ਮਨੁੱਖ ਦੇ ਪਿਆਰ ਤੇ ਸੱਧਰਾਂ ਪਲਦੀਆਂ ਹਨ, ਜਿੱਥੇ ਬਾਲਪਨ ਵਿੱਚ ਮਾਂ ਭੈਣ ਤੇ ਭਰਾ ਕੋਲੋਂ ਲਾਡ ਲਿਆ ਹੁੰਦਾ ਹੈ, ਜਿੱਥੇ ਜਵਾਨੀ ਵਿੱਚ ਸਾਰੇ ਜਹਾਨ ਨੂੰ ਗਾਹ ਕੇ ਲਿਤਾੜ ਕੇ, ਖੱਟੀ ਕਮਾਈ ਕਰਕੇ ਮੁੜ ਆਉਣ ਨੂੰ ਜੀਅ ਕਰਦਾ ਹੈ, ਜਿੱਥੇ ਬੁਢੇਪੇ ਵਿੱਚ ਬਹਿ ਕੇ ਸਾਰੇ ਜੀਵਨ ਦੇ ਝਮੇਲਿਆਂ ਤੋਂ ਮਿਲੀ ਵਿਹਲ ਨੂੰ ਅਰਾਮ ਨਾਲ ਕੱਟਣ ਵਿੱਚ ਇਉਂ ਸਵਾਦ ਆਉਂਦਾ ਹੈ, ਜਿਵੇਂ ਬਚਪਨ ਵਿੱਚ ਮਾਂ ਦੀ ਝੋਲੀ ਵਿੱਚ ਆਉਂਦਾ ਸੀ। ਘਰ ਮਨੁੱਖ ਦੇ ਨਿਜੀ ਵਲਵਲਿਆਂ ਤੇ ਸ਼ਖਸੀ ਰਹਿਣੀ ਦਾ ਕੇਂਦਰ ਹੁੰਦਾ ਹੈ। ਉਸ ਦਾ ਆਚਰਣ ਬਣਾਉਣ ਵਿੱਚ ਜਿੱਥੇ ਸਮਾਜਕ ਤੇ ਮੁਲਕੀ ਆਲੇ-ਦੁਆਲੇ ਦਾ ਅਸਰ ਪਿਆ ਕਰਦਾ ਹੈ, ਉਥੇ ਘਰ ਦੀ ਚਾਰ ਦਿਵਾਰੀ ਅਤੇ ਇਸ ਦੇ ਅੰਦਰ ਦੇ ਹਾਲਾਤ ਦਾ ਅਸਰ ਘੱਟ ਕੰਮ ਨਹੀਂ ਕਰਦਾ, ਸਗੋਂ ਮਨੁੱਖ ਦਾ ਆਚਰਣ ਬਣਦਾ ਹੀ ਘਰ ਵਿੱਚ ਹੈ। ਇਹੋ ਉਸ ਦੀਆਂ ਰੁਚੀਆਂ ਅਤੇ ਸੁਭਾਊ ਦਾ ਸਾਂਚਾ ਹੈ। ਕਈ ਵਾਰੀ ਜਦ ਮੈਂ ਕਿਸੇ ਸੱਜਣ ਨੂੰ ਕੋਝੇ, ਸੜੀਅਲ ਜਾਂ ਖਿਝੂ ਸੁਭਾ ਵਾਲਾ ਵੇਖਦਾ ਹਾਂ ਤਾਂ ਮੈਂ ਦਿਲ ਵਿੱਚ ਕਹਿੰਦਾ ਹਾਂ, ਇਸ ਵਿਚਾਰੇ ਨੂੰ ਘਰ ਦਾ ਪਿਆਰ ਨਹੀਂ ਮਿਲਿਆ ਹੋਣਾ। (8+2= 10 ਨੰਬਰ)
ਪ੍ਰਸ਼ਨ:5
ਹੇਠ ਲਿਖੇ ਮੁਹਾਵਰਿਆਂ/ਅਖਾਣਾਂ ਨੂੰ ਅਜਿਹੇ ਢੰਗ ਨਾਲ ਵਾਕਾਂ ਵਿਚ ਵਰਤੋਂ ਕਿ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ
1. ਊਠ ਦੇ ਗਲ ਟੱਲੀ
2. ਮੂੰਹ ਤੋਂ ਲਈ ਲਾਹੁਣੀ
3. ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ
4. ਬੁੱਕਲ ਵਿਚ ਗੁੜ ਭੰਨਣਾ
5. ਇਕ ਚੁੱਪ ਸੌ ਸੁੱਖ
6. ਗ਼ਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ
7. ਖੰਡ ਆਖਿਆ ਮੂੰਹ ਮਿੱਠਾ ਨਹੀਂ ਹੁੰਦਾ
8. ਖੂਹ ਦੀ ਮਿੱਟੀ ਚ ਸਾਥਣਾ
9. ਲਹੂ ਨਾਲ ਲਹੂ ਧੋਣਾ
10. ਜਿੱਥੇ ਚਾਹ ਉਥੇ ਰਾਹ (10 ਨੰਬਰ)
ਪ੍ਰਸ਼ਨ:6
ਹੇਠ ਖਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗਭਗ 1000-1200 ਸ਼ਬਦਾਂ
1. ਆਜਾਦੀ ਦੇ ਘੋਲ ਅੰਦਰ ਪੰਥੀਆਂ ਦਾ ਯੋਗਦਾਨ
2. ਵਿਦਿਆਰਥੀ ਜੀਵਨ ਅੰਦਰ ਇੰਟਰਨੈੱਟ ਦਾ ਵੱਧਦਾ ਰੁਝਾਨ
3. ਸੰਨ 2050 ਦਾ ਪੰਜਾਬ : ਚੁਣੌਤੀਆਂ ਅਤੇ ਸੰਭਾਵਨਾਵਾਂ
4. ਸਾਡੇ ਸਕੂਲ ਦਾ ਸਲਾਨਾ ਸਮਾਗਮ (100 ਨੰਬਰ)